Centre for Internet & Society

If you think that Indian languages are as important as international languages, like English, then, you are on the same page with this article. If not, then, let me explain, why it is a significant and much bigger issue than you think.

The blog post by Suswetha Kolluru and Nitesh Gill is in multiple languages: English, Punjabi, Hindi and Telugu.


ਜੇਕਰ ਤੁਸੀਂ ਸੋਚਦੇ ਹੋ ਕਿ ਮੂਲ ਭਾਸ਼ਾਵਾਂ ਵੀ ਅੰਗਰੇਜ਼ੀ ਵਰਗੀਆਂ ਅੰਤਰਰਾਸ਼ਟਰੀ ਭਾਸ਼ਾਵਾਂ ਜਿੰਨੀਆਂ ਮਹੱਤਵਪੂਰਣ ਹਨ, ਤਾਂ ਤੁਸੀਂ ਇਸ ਪੋਸਟ ਨੂੰ ਜ਼ਰੂਰ ਪੜ੍ਹੋ। ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਹੈ, ਤਾਂ ਤੁਹਾਨੂੰ ਸੰਖੇਪ ਵਿਚ ਦੱਸ ਦਈਏ ਕਿ ਇਹ ਇੱਕ ਮਹੱਤਵਪੂਰਣ ਅਤੇ ਵੱਡਾ ਮੁੱਦਾ ਕਿਉਂ ਹੈ। ਹਰ ਰੋਜ਼, ਲੱਖਾਂ ਉਪਭੋਗਤਾ ਇੰਟਰਨੈਟ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਾਰਤ ਵਿੱਚ, ਆਪਣੀ ਭਾਸ਼ਾ (ਮੂਲ ਭਾਸ਼ਾ) ਵਿੱਚ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਬਹੁਤਾਤ ਹੈ। ਅੰਕੜੇ ਕਹਿੰਦੇ ਹਨ ਕਿ ਸਾਲ 2021 ਤੱਕ, ਹਿੰਦੀ ਉਪਭੋਗਤਾਵਾਂ ਦੀ ਗਿਣਤੀ ਅੰਗਰੇਜ਼ੀ ਉਪਭੋਗਤਾਵਾਂ ਦੀ ਗਿਣਤੀ ਨੂੰ ਪਾਰ ਕਰ ਦੇਵੇਗੀ ਅਤੇ ਕੁਝ ਹੋਰ ਭਾਰਤੀ ਭਾਸ਼ਾਵਾਂ ਮਿਲਕੇ ਭਾਰਤੀ ਭਾਸ਼ਾ ਦੇ ਇੰਟਰਨੈਟ ਉਪਭੋਗਤਾ ਅਧਾਰ ਦਾ 30% ਬਣਦੀਆਂ ਹਨ। ਖੋਜ ਇਹ ਵੀ ਕਹਿੰਦੀ ਹੈ ਕਿ 68% ਇੰਟਰਨੈਟ ਉਪਭੋਗਤਾ ਸਥਾਨਕ ਸਮੱਗਰੀ ਨੂੰ ਅੰਗਰੇਜ਼ੀ ਸਮੱਗਰੀ ਨਾਲੋਂ ਵਧੇਰੇ ਭਰੋਸੇਮੰਦ ਮੰਨਦੇ ਹਨ।

ਇਨ੍ਹਾਂ ਸਾਰੇ ਤੱਥਾਂ ਦੇ ਬਾਵਜੂਦ, ਭਾਰਤੀ ਭਾਸ਼ਾ ਦੇ ਇੰਟਰਨੈਟ ਉਪਭੋਗਤਾਵਾਂ ਲਈ ਜਾਣਕਾਰੀ ਤੱਕ ਪਹੁੰਚ ਕਰਨ ਦਾ ਦਾਇਰਾ ਭੂਤ ਸੀਮਤ ਹੈ ਜਿਸ ਦਾ ਮੁੱਖ ਕਾਰਨ ਆਨਲਾਈਨ ਮੌਜੂਦਾ ਗਿਆਨ ਦਾ ਵੱਡਾ ਪਾੜਾ ਹੈ। ਇਸ ਸਮੱਸਿਆ ਨੂੰ ਪਛਾਣਦਿਆਂ, ਗੂਗਲ ਨੇ ਪਾਇਆ ਕਿ ਸਥਾਨਕ ਭਾਸ਼ਾਵਾਂ ਵਿਚ ਸਮਗਰੀ ਨੂੰ ਉਪਲਬਧ ਕਰਵਾਉਣਾ ਜ਼ਰੂਰੀ ਹੈ ਤਾਂ ਗੂਗਲ ਨੇ ਵਿਕੀਮੀਡੀਆ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ। ਗੂਗਲ ਅਤੇ ਵਿਕੀਮੀਡੀਆ ਫਾਉਂਡੇਸ਼ਨ ਨੇ ਪ੍ਰਾਜੈਕਟ ਟਾਈਗਰ ਨਾਮਕ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ। ਇਸ ਨੂੰ, ਭਾਰਤੀ ਭਾਸ਼ਾਵਾਂ ਦੇ ਵਿਕੀਪੀਡੀਆ ਦਾ ਸਮਰਥਨ (Supporting Indian language Wikipedias) ਵਜੋਂ ਵੀ ਜਾਣਿਆ ਜਾਂਦਾ ਹੈ, 2017 ਵਿਚ ਸੈਂਟਰ ਫਾਰ ਇੰਟਰਨੈਟ ਐਂਡ ਸੁਸਾਇਟੀ - ਐਕਸੈਸ ਟੂ ਨੋਲਜ ਦੇ ਮਾਧਿਅਮ ਰਾਹੀਂ ਭਾਰਤੀ ਵਿਕੀਮੀਡੀਅਨਜ਼ ਦੇ ਸਹਿਯੋਗ ਨਾਲ ਸਥਾਨਕ ਭਾਸ਼ਾਵਾਂ ਦੇ ਵਿਕੀਪੀਡੀਆ 'ਤੇ ਉੱਚ ਪੱਧਰੀ ਸਮੱਗਰੀ ਨੂੰ ਤਿਆਰ ਕਰਨਾ ਸ਼ੁਰੂ ਕੀਤਾ।https://meta.wikimedia.org/wiki/Supporting_Indian_Language_Wikipedias_Program

ਪ੍ਰਾਜੈਕਟ ਟਾਈਗਰ ਦਾ ਨਾਂ, ਭਾਰਤ ਦੇ ਵਿਚ ਸ਼ੁਰੂ ਹੋਏ 'Save Tiger' ਪ੍ਰਾਜੈਕਟ ਤੋਂ ਪ੍ਰੇਰਿਤ ਹੋ ਕੇ ਰੱਖਿਆ ਗਿਆ ਹੈ। ਇਸ ਪ੍ਰਾਜੈਕਟ ਦਾ ਮਕਸਦ ਚਿੱਤਿਆਂ ਨੂੰ ਬਚਾਉਣਾ ਸੀ ਅਤੇ ਪ੍ਰਾਜੈਕਟ ਟਾਈਗਰ ਦਾ ਉਦੇਸ਼ ਭਾਰਤੀ ਭਾਸ਼ਾਵਾਂ ਨੂੰ ਬਚਾਉਣਾ ਤੇ ਸਥਾਨਕ ਵਿਕੀਪੀਡੀਆ 'ਤੇ ਸਥਾਨਕ ਭਾਸ਼ਾ 'ਚ ਸਮੱਗਰੀ ਨੂੰ ਤਿਆਰ ਕਰਨਾ ਹੈ। ਇਸ ਪ੍ਰੋਜੈਕਟ ਨੂੰ ਦੋ ਪੜਾਵਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ। ਪਹਿਲੇ ਪੜਾਅ ਵਿਚ 2018 ਵਿਚ ਗੂਗਲ ਦੁਆਰਾ ਅਨੁਭਵੀ ਅਤੇ ਸਰਗਰਮ ਵਿਕੀਮੀਡੀਅਨਾਂ ਨੂੰ 50 ਕ੍ਰਾਮਬੁੱਕ ਅਤੇ 100 ਇੰਟਰਨੈਟ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।  ਜਦੋਂ ਇੱਕ ਵਾਰ ਚੁਨਿੰਦਾ ਵਿਕੀਮੀਡੀਅਨਜ਼ ਨੂੰ ਤਕਨਾਲੋਜੀ ਸੰਬੰਧੀ ਸੁਵਿਧਾਵਾਂ ਪ੍ਰਦਾਨ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਇਸ ਮੁਕਾਬਲੇ ਦੇ ਭਾਗੀਦਾਰ ਭਾਈਚਾਰੇ ਗੂਗਲ ਦੁਆਰਾ ਪ੍ਰਦਾਨ ਕੀਤੀ ਲੇਖਾਂ ਦੀ ਸੂਚੀ ਅਤੇ ਭਾਈਚਾਰੇ ਦੁਆਰਾ ਬਣਾਈ ਸਥਾਨਕ ਲੇਖਾਂ ਦੀ ਸੂਚੀ ਵਿਚੋਂ ਲੇਖ ਬਣਾਉਣੇ ਸ਼ੁਰੂ ਕੀਤੇ।

ਪ੍ਰਾਜੈਕਟ ਟਾਈਗਰ ਨੂੰ ਪਹਿਲੀ ਵਾਰ 2018 ਵਿੱਚ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ 12 ਭਾਰਤੀ ਭਾਈਚਾਰਿਆਂ ਨੇ ਭਾਗ ਲਿਆ ਸੀ। ਇਨ੍ਹਾਂ ਭਾਈਚਾਰਿਆਂ ਨੇ ਮਾਰਚ ਤੋਂ ਮਈ ਦੇ ਦੌਰਾਨ 3 ਮਹੀਨੇ ਦੇ ਲੇਖ ਲਿਖਣ ਮੁਕਾਬਲੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ 4,466 ਨਵੇਂ ਲੇਖਾਂ ਦਾ ਵਾਧਾ ਕੀਤਾ। ਹਰੇਕ ਭਾਈਚਾਰੇ ਦੀ ਆਪਣੀ ਜਿਊਰੀ ਚੁਣੀ ਗਈ ਸੀ ਜਿਨ੍ਹਾਂ ਨੇ ਲੇਖਾਂ ਦੀ ਮਾਪਦੰਡਾਂ ਅਨੁਸਾਰ ਸਮੀਖਿਆ ਕੀਤੀ। ਜੇਕਰ ਕੋਈ ਲੇਖ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਸੀ, ਤਾਂ ਉਸ ਨੂੰ ਸਵੀਕਾਰ ਕਰ ਇੱਕ ਪੁਆਇੰਟ ਦਿੱਤਾ ਜਾਂਦਾ ਸੀ। ਇਸ ਮੁਕਾਬਲੇ ਵਿਚ ਪੰਜਾਬੀ ਭਾਈਚਾਰੇ ਨੇ ਕੁਲ 1320 ਲੇਖਾਂ ਨਾਲ ਮੁਕਾਬਲਾ ਜਿੱਤਿਆ, ਜਦਕਿ ਤਾਮਿਲ ਭਾਈਚਾਰੇ ਨੇ 1241 ਲੇਖਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ।

ਹਰੇਕ ਭਾਈਚਾਰੇ ਵਿਚੋਂ ਚੋਟੀ ਦੇ ਤਿੰਨ ਭਾਗੀਦਾਰਾਂ ਨੂੰ ਮਾਸਿਕ ਇਨਾਮ ਦੇਣ ਤੋਂ ਇਲਾਵਾ, ਜੇਤੂ ਅਤੇ ਉਪ-ਜੇਤੂ ਭਾਈਚਾਰਿਆਂ ਨੂੰ ਇਨਾਮ ਵਜੋਂ 3 ਦਿਨਾਂ ਦੀ ਵਿਕੀ ਸੰਬੰਧੀ ਸਿਖਲਾਈ ਅੰਮ੍ਰਿਤਸਰ, ਪੰਜਾਬ ਵਿਖੇ ਦਿੱਤੀ ਗਈ। ਇਸ ਦੀ ਅਗਵਾਈ User:Asaf (WMF) ਦੁਆਰਾ ਕੀਤੀ ਗਈ ਜਿੱਥੇ ਉਸਨੇ ਭਾਗੀਦਾਰਾਂ ਨੂੰ ਲੇਖ ਲਿਖਣ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਅਤੇ ਵਿਕੀਡਾਟਾ ਬਾਰੇ ਤੇ ਇਸ ਵਿੱਚ ਵਰਤੇ ਜਾਣ ਵਾਲੇ ਟੂਲਾਂ ਦੀ ਵਰਤੋਂ ਕਰਨੀ ਆਦਿ ਦੀ ਸਿਖਲਾਈ ਦਿੱਤੀ।

2018 ਵਿੱਚ ਪ੍ਰੋਜੈਕਟ ਟਾਈਗਰ ਦੀ ਬੇਮਿਸਾਲ ਸਫਲਤਾ ਵੇਖਣ ਤੋਂ ਬਾਅਦ, ਦੂਸਰੀ ਵਾਰ ਵੀ ਪ੍ਰਾਜੈਕਟ ਟਾਈਗਰ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਨੂੰ ਪ੍ਰੋਜੈਕਟ ਟਾਈਗਰ 2.0 ਜਾਂ ਗਲੋਅ (GLOW -Growing Local Language Content on Wikipedia) ਦਾ ਨਾਂ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਭਾਰਤ ਤੋਂ ਇਲਾਵਾ ਦੋ ਹੋਰ ਦੇਸ਼ਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਚ ਪਿਛਲੀ ਵਾਰ 12 ਭਾਸ਼ਾਈ ਭਾਈਚਾਰਿਆਂ ਨੇ ਭਾਗ ਲਿਆ ਸੀ, ਇਸ ਤੋਂ ਇਲਾਵਾ, ਇਸ ਸਾਲ ਸੰਥਾਲੀ ਅਤੇ ਸੰਸਕ੍ਰਿਤ ਵੀ ਇਸ ਮੁਕਾਬਲੇ ਵਿਚ ਸ਼ਾਮਲ ਹੋਣ ਲਈ ਰਜ਼ਾਮੰਦ ਹੋਏ ਹਨ।  ਭਾਈਚਾਰੇ ਗੂਗਲ ਦੁਆਰਾ ਪ੍ਰਦਾਨ ਕੀਤੀ ਲੇਖਾਂ ਦੀ ਸੂਚੀ ਅਤੇ ਆਪਣੇ ਦੁਆਰਾ ਬਣਾਈ ਸਥਾਨਕ ਸੂਚੀ ਵਿਚੋਂ ਲੇਖ ਬਣਾਉਣਾ ਸ਼ੁਰੂ ਕਰਣਗੇ। ਇਸ ਸਾਲ, ਪ੍ਰਾਜੈਕਟ ਦਾ ਉਦੇਸ਼ ਉੱਚ ਗੁਣਵੱਤਾ ਵਾਲੇ ਲੇਖ ਹਨ ਅਤੇ ਭਾਈਚਾਰੇ ਵੀ ਅਜਿਹਾ ਕਰਨ ਲਈ ਵਚਨਬੱਧ ਹਨ।

ਜੇ ਤੁਸੀਂ ਮੁਕਾਬਲੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇੱਥੇ ਦੇਖੋ

The views and opinions expressed on this page are those of their individual authors. Unless the opposite is explicitly stated, or unless the opposite may be reasonably inferred, CIS does not subscribe to these views and opinions which belong to their individual authors. CIS does not accept any responsibility, legal or otherwise, for the views and opinions of these individual authors. For an official statement from CIS on a particular issue, please contact us directly.